Monday, March 05, 2012

ਪੀਪੀਪੀ ਪੰਜਾਬ 'ਚ ਮਜ਼ਬੂਤ ਸਿਆਸੀ ਧਿਰ ਬਣੇਗੀ–ਸੋਢੀ

ਮਨਪ੍ਰੀਤ ਚੋਣ ਨਤੀਜਿਆਂ ਵਾਲੇ ਦਿਨ ਪਿੰਡ ਬਾਦਲ 'ਚ ਹੋਣਗੇ ਪ੍ਰੈਸ ਨਾਲ ਰੂ-ਬ-ਰੂ
ਚੰਡੀਗੜ੍ਹ : ਵੱਖ-ਵੱਖ ਤਰਾਂ ਦੇ ਵਿਖਾਏ ਚੋਣ ਸਰਵੇਖਣ ਇਸ ਵਾਰ ਸੱਚ ਸਾਬਿਤ ਹੁੰਦੇ ਨਜ਼ਰ ਨਹੀਂ ਆਉਂਦੇ ਕਿਉਂਕਿ ਪੰਜਾਬ ਦੇ ਲੋਕਾਂ 'ਚ ਨਿਜ਼ਾਮ ਬਦਲਣ ਲਈ ਬਦਲਾਅ ਦੀ ਲਹਿਰ ਸੀ ਤੇ ਇਹੀ ਕਾਰਨ ਹੈ ਕਿ ਇਸ ਵਾਰ ਇੰਨੀ ਵੱਡੀ ਮਾਤਰਾ 'ਚ ਵੋਟਾਂ ਪੋਲ ਹੋਈਆਂ ਹਨ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਬੁਲਾਰੇ ਅਰੁਨਜੋਤ ਸਿੰਘ ਸੋਢੀ ਨੇ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ. ਮਨਪ੍ਰੀਤ ਸਿੰਘ ਬਾਦਲ ਦੀ ਉੱਚੀ ਸੋਚ ਨੂੰ ਪਸੰਦ ਕੀਤਾ ਹੈ ਜਿਸ ਕਰਕੇ ਇੰਨ੍ਹਾਂ ਵਿਧਾਨ ਸਭਾ ਚੋਣਾਂ 'ਚ ਪੀਪੀਪੀ ਇੱਕ ਮਜ਼ਬੂਤ ਸਿਆਸੀ ਧਿਰ ਬਣਕੇ ਸਾਹਮਣੇ ਆਵੇਗੀ।
       ਉਨ੍ਹਾਂ ਦੱਸਿਆਂ ਕਿ ਸ਼ਾਇਦ ਪੰਜਾਬ 'ਚ ਪਹਿਲੀ ਵਾਰ ਹੋਵੇਗਾ ਕਿ ਇੱਕ ਸਾਲ ਪਹਿਲਾਂ ਹੋਂਦ 'ਚ ਆਈ ਪਾਰਟੀ ਪਹਿਲੀ ਵਾਰ 'ਚ ਹੀ 20 ਪ੍ਰਤੀਸ਼ਤ ਦੇ ਕਰੀਬ ਵੋਟਾਂ ਲੈਕੇ ਜਾਵੇਗੀ। ਇਸ ਵਾਰ ਜਿਥੇ ਪੜ੍ਹੇ ਲਿਖੇ ਜਾਗਰੂਕ ਵਰਗ ਨੇ ਸ. ਮਨਪ੍ਰੀਤ ਦੀ ਸੋਚ ਨੂੰ ਪਸੰਦ ਕੀਤਾ ਹੈ ਉਥੇ ਹੀ ਨੌਜਵਾਨ ਵਰਗ ਦਾ ਬਹੁਮਤ ਪੀਪੀਪੀ ਵੱਲ ਜਾਵੇਗਾ। ਸ੍ਰੀ ਸੋਢੀ ਨੇ ਕਿਹਾ ਕਿ ਇਸ ਵਾਰ ਨੌਜਵਾਨ ਵੋਟ ਪਾਉਣ ਲਈ ਉਤਾਵਲੇ ਸਨ ਤੇ ਉਹ ਕਾਲਜ ਯੂਨੀਵਰਸਿਟੀਆਂ ਤੋਂ ਛੁੱਟੀਆਂ ਲੈਕੇ ਪਤੰਗ ਨੂੰ ਵੋਟ ਪਾਉਣ ਗਏ। ਉਨ੍ਹਾਂ ਦੱਸਿਆ ਕਿ ਜਿੱਥੇ ਜਾਗਰੂਕ ਪੰਜਾਬੀ ਨਾਲ ਸਨ ਉਥੇ ਹੀ ਪਹਿਲੀ ਵਾਰ ਪ੍ਰਵਾਸੀ ਪੰਜਾਬੀਆਂ ਨੇ ਆਪਣੀ ਮਾਤ ਭੂਮੀ ਪ੍ਰਤੀ ਉਤਸ਼ਾਹ ਵਿਖਾਇਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਕੋਲ ਰਿਪੋਰਟ ਪਹੁੰਚੀ ਸੀ ਕਿ ਇਸ ਵਾਰ ਚੋਣਾਂ ਲਈ ਵਿਦੇਸ਼ਾਂ ਚੌਂ ਪੰਜਾਬ 'ਚ ਇੰਨੇ ਫੋਨ ਆਏ ਜਿੰਨੇ ਕਦੇ ਦਿਵਾਲੀ ਜਾਂ ਤਿਓਹਾਰਾਂ ਤੇ ਵਧਾਈ ਦੇਣ ਵਾਲਿਆਂ ਦੇ ਨਹੀਂ ਸਨ ਆਏ।
       ਸ੍ਰੀ ਸੋਢੀ ਨੇ ਦੱਸਿਆਂ ਕਿ ਸ. ਮਨਪ੍ਰੀਤ ਸਿੰਘ ਬਾਦਲ 6 ਮਾਰਚ ਨੂੰ ਦੁਪਿਹਰ 12 ਵਜੇ ਪਿੰਡ ਬਾਦਲ ਵਿਖੇ ਪ੍ਰੈਸ ਦੇ ਰੂ-ਬ-ਰੂ ਹੋਣਗੇ ਜਿਸ ਉਪਰੰਤ ਸ਼ਾਮ ਨੂੰ ਉਹ ਚੰਡੀਗੜ੍ਹ ਮੁੱਖ ਦਫ਼ਤਰ ਵਿਖੇ ਪਹੁੰਚ ਜਾਣਗੇ। ਗਠਜੋੜ ਸਰਕਾਰ ਬਣਨ ਦੀ ਸਥਿਤੀ 'ਚ ਪੀਪੀਪੀ ਦੇ ਸਮਰਥਨ ਸੰਬਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਐਲਾਨ ਭਾਵੇਂ ਸ. ਮਨਪ੍ਰੀਤ ਸਿੰਘ ਬਾਦਲ ਕਰਨਗੇ ਪ੍ਰੰਤੂ ਇਹ ਗੱਲ ਤੈਅ ਹੈ ਕਿ ਜੋ ਵੀ ਫੈਸਲਾ ਹੋਵੇਗਾ ਉਹ ਪਾਰਟੀ ਦੇ ਹਿੱਤ ਨੂੰ ਧਿਆਨ 'ਚ ਰੱਖ ਕੇ ਨਹੀਂ ਲਿਆ ਜਾਵੇਗਾ ਬਲਕਿ ਪੰਜਾਬ ਦੇ ਲੋਕਾਂ ਦੇ ਹਿੱਤ ਨੂੰ ਧਿਆਨ 'ਚ ਰੱਖ ਕੇ ਲਿਆ ਜਾਵੇਗਾ।  

ਚੋਣ ਨਤੀਜਿਆਂ ਵਾਲੇ ਦਿਨ ਪਿੰਡ ਬਾਦਲ ਵਿੱਚ ਮੀਡੀਆ ਦੇ ਰੂਬਰੂ ਹੋਣ ਦਾ ਐਲਾਨ ਕਰਕੇ ਪਾਰਟੀ ਨੇ ਇੱਕ ਵਾਰ ਫੇਰ ਸਾਬਿਤ ਕੀਤਾ ਹੈ ਕਿ ਉਹ ਚੋਣ ਨਤੀਜਿਆਂ ਦੇ ਨਾਜ਼ੁਕ ਮੌਕੇ 'ਤੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਮੌਜੂਦ ਰਹੇਗੀ; ਨਤੀਜੇ ਭਾਵੇਂ ਕੁਝ ਵੀ ਕਿਓਂ ਨਾ ਹੋਣ  ਜੇ ਪਰੇਤੀ ਵੀਹ ਫੀਸਦੀ ਤੱਕ ਵੋਟਾਂ ਲੈ ਜਾਂਦੀ ਹੈ ਤਾਂ ਨਿਸਚੇ ਹੀ  ਪੀਪੀਪੀ ਆਪਣੇ ਰਾਜਸੀ ਵਿਰੋਧੀਆਂ ਲੈ ਬਹੁਤ ਵੱਡੀ ਪਰੇਸ਼ਾਨੀ ਪੈਦਾ ਕਰਨ ਵਾਲਾ ਰਾਜਸੀ ਬਦਲ ਬਣ ਕੇ ਸਾਹਮਣੇ ਆਏਗੀ   *******

No comments: