Tuesday, October 10, 2017

ਯੂਥ ਲੀਡਰਸ਼ਿਪ ਕੈਂਪ ਮਨਾਲੀ: GCG ਦੀਆਂ 7 ਵਿਦਿਆਰਥਣਾਂ ਨੇ ਹਿੱਸਾ ਲਿਆ

Tue, Oct 10, 2017 at 3:40 PM
ਵੱਖੋ ਵੱਖ ਮੁਕਾਬਲਿਆਂ ਵਿੱਚ ਕਈ ਇਨਾਮ ਵੀ ਜਿੱਤੇ
ਲੁਧਿਆਣਾ: 10 ਅਕਤੂਬਰ  2017: (ਪੰਜਾਬ ਸਕਰੀਨ ਬਿਊਰੋ)::
ਲੁਧਿਆਣਾ ਵਿੱਚ ਲੜਕੀਆਂ ਦਾ ਸਰਕਾਰੀ ਕਾਲਜ ਇੱਕ ਅਜਿਹਾ ਵਿਦਿਅਕ ਅਦਾਰਾ ਹੈ ਜਿਹੜਾ ਆਪਣੀਆਂ ਵਿਦਿਆਰਥਣਾਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਉਹ ਸਿੱਖਿਆ ਵੀ ਦੇਂਦਾ ਹੈ ਜਿਹੜੀ ਪੜ੍ਹਾਈ ਮੁੱਕਣ ਤੋਂ ਬਾਅਦ ਪੂਰੀ ਜ਼ਿੰਦਗੀ ਉਹਨਾਂ ਦੇ ਕੰਮ ਆਉਂਦੀ ਹੈ। ਖੇਤਰ ਚਾਹੇ ਪੱਤਰਕਾਰੀ ਦਾ ਹੋਵੇ, ਚਾਹੇ ਆਰਟਸ ਦਾ ਤੇ ਚਾਹੇ ਕਿਸੇ ਹੋਰ ਵਿਸ਼ੇ ਦਾ ਪਰ ਇਹ ਕਾਲਜ ਆਪਣੀਆਂ ਵਿਦਿਆਰਥਣਾਂ ਨੂੰ ਪੂਰੀ ਤਰ੍ਹਾਂ ਨਿਪੁੰਨ ਬਣਾਉਂਦਾ ਹੈ। ਵੱਖ ਕੈਂਪਾਂ  ਵਿੱਚ ਭੇਜ ਕੇ ਜਿੱਥੇ ਇਹਨਾਂ ਵਿਦਿਆਰਥਣਾਂ ਨੂੰ ਦੁਨੀਆ ਦੇ ਵਿਸ਼ਾਲ ਗਿਆਨ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਉੱਥੇ ਵੱਖ ਸੱਭਿਆਚਾਰਾਂ ਵਾਲੇ ਲੋਕਾਂ ਨਾਲ ਵੀ ਮਿਲਾਇਆ ਜਾਂਦਾ ਹੈ। 
ਮਿਤੀ 28 ਸਤੰਬਰ 2017 ਤੋਂ 07 ਅਕਤੂਬਰ 2017 ਤੱਕ ਯੂਥ ਲੀਡਰਸ਼ਿਪ ਕੈਂਪ ਮਨਾਲੀ ਦੇ ਨਾਗਰ ਵਿਖੇ ਲਗਾਇਆ ਗਿਆ।ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀਆਂ 7 ਵਿਦਿਆਰਥਣਾਂ ਨੇ ਇਸ ਕੈਂਪ ਵਿੱਚ ਹਿੱਸਾ ਲਿਆ। ਪੂਰੇ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ 200 ਵਿਦਿਆਰਥਣਾਂ ਇਸ ਵਿੱਚ ਸ਼ਾਮਲ ਹੋਈਆਂ ਸਨ। ਹਾਈਕਿੰਗ, ਟਰੈਕਿੰਗ ਦੇ ਨਾਲ-ਨਾਲ ਸਭਿਆਚਾਰਕ ਸਰਗਰਮੀਆਂ ਵੀ ਇਸ ਕੈਂਪ ਦਾ ਸ਼ਿੰਗਾਰ ਬਣੀਆਂ। ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵੱਲੋਂ ਜਿੱਤੇ ਇਨਾਮਾਂ ਦਾ ਵੇਰਵਾ ਇਸ ਪ੍ਰਕਾਰ ਹੈ:- 
ਗੀਤ ਗਾਇਨ ਮੁਕਾਬਲੇ : ਸੁਨੈਨਾ ਸ਼ਰਮਾ-ਪਹਿਲਾ ਇਨਾਮ
           ਸ਼ਰੂਤੀ ਗੌਤਮ -ਦੂਜਾ ਇਨਾਮ
          ਸ਼੍ਰਿਆ ਸ਼ਰਮਾ-ਤੀਜਾ ਇਨਾਮ
ਬੈਸਟ ਕਲਚਰਲ ਗਰੁੱਪ: ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ
ਨ੍ਰਿਤ ਮੁਕਾਬਲੇ:            ਗਰੁੱਪ ਦੂਜਾ ਇਨਾਮ
ਬੈਸਟ ਕੈਂਪਰ ਅਵਾਰਡ:   ਚਾਹਤ ਸ਼ਰਮਾ   
ਹੁਣ ਦੇਖਣਾ ਹੈ ਕਿ ਇਹਨਾਂ ਇਨਾਮਾਂ ਨਾਲ ਕਾਲਜ ਅਤੇ ਸ਼ਹਿਰ ਦੀਆਂ ਹੋਰ ਕਿੰਨੀਆਂ ਕੁ ਵਿਦਿਆਰਥਣਾਂ ਪ੍ਰੇਰਣਾ ਲੈ ਕੇ ਸਫਲਤਾ ਦੇ ਰਾਹਾਂ ਤੇ ਅੱਗੇ ਵਧਦੀਆਂ ਹਨ। 

No comments: